ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਪੁਲਿਸ ਲਾਈਨ ਦੇ ਬਾਹਰ ਠੰਡੇ ਪਾਣੀ ਦਾ ਕੂਲਰ ਲਗਾਇਆ ਗਿਆ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਰੂਪਨਗਰ ਦੀ ਪੁਲਿਸ ਲਾਈਨ ਦੇ ਬਾਹਰ ਲਾਈਟਾਂ ਦੇ ਨੇੜੇ ਰੂਪਨਗਰ ਪੁਲਿਸ ਦੇ ਸਹਿਯੋਗ ਨਾਲ ਠੰਡੇ ਪਾਣੀ ਦਾ ਨਵਾਂ ਵਾਟਰ ਕੂਲਰ ਲਗਾਇਆ ਗਿਆ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਰੂਪਨਗਰ ਵਾਲਿਆਂ ਤੇ ਰਮਨਦੀਪ ਸਿੰਘ ਡੀ ਐਸ ਪੀ ਰੂਪਨਗਰ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਰੋਪੜ ਵਾਲਿਆ ਨੇ ਰੋਟਰੀ ਕਲੱਬ ਰੋਪੜ ਸੈਂਟਰਲ ਦਾ ਇਸ ਉਪਰਾਲੇ ਲਈ ਸ਼ਲਾਘਾ ਕੀਤੀ ਉਹਨਾ ਕਿਹਾ ਕਿ ਪਿਆਸਿਆਂ ਨੂੰ ਪਾਣੀ ਛਕਾਉਣਾ ਸਭ ਤੋਂ ਵਧੀਆ ਸੇਵਾ ਹੈ ਤੇ ਹੋਰ ਸੇਵਾਵਾਂ ਦੇ ਨਾਲ ਨਾਲ ਇਹੋ ਜਿਹੀਆਂ ਸੇਵਾਵਾਂ ਸਾਨੂੰ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਉਹਨਾ ਰੋਟਰੀ ਕਲੱਬ ਰੋਪੜ ਸੈਂਟਰਲ ਦੀਆਂ ਪਿਛਲੇ ਸਮੇ ਦੌਰਾਨ ਕੀਤੀਆਂ ਗਈਆਂ ਤੇ ਚੱਲ ਰਹੀਆਂ ਸੇਵਾਵਾਂ ਦੀ ਸਲਾਘਾ ਕੀਤੀ।

Advertisements

ਇਸਦੇ ਨਾਲ ਹੀ ਰਮਨਦੀਪ ਸਿੰਘ ਡੀ ਐਸ ਪੀ ਰੂਪਨਗਰ ਨੇ ਵੀ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਰੋਟੇਰੀਅਨਾਂ ਦਾ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕੀਤਾ ਤੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਅਜਿਹੀਆਂ ਸੇਵਾਵਾਂ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਰੋਪੜ ਵਾਲਿਆ ਤੇ ਰਮਨਦੀਪ ਸਿੰਘ ਡੀ ਐਸ ਪੀ ਰੂਪਨਗਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਨੇ ਸੰਤ ਬਾਬਾ ਅਵਤਾਰ ਸਿੰਘ ਜੀ ਤੇ ਰਮਨਦੀਪ ਸਿੰਘ ਡੀ ਐਸ ਪੀ ਰੂਪਨਗਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਕੁਲਤਾਰ ਸਿੰਘ ਪ੍ਰਧਾਨ ਰੋਟਰੀ ਕਲੱਬ ਰੋਪੜ ਸੈਂਟਰਲ, ਸਕੱਤਰ ਰੋਟੇਰੀਅਨ ਰੋਹਿਤ ਸੈਣੀ , ਰੋਟੇਰੀਅਨ ਅਜਮੇਰ ਸਿੰਘ, ਰੋਟੇਰੀਅਨ ਸ਼ਿਵ ਕੁਮਾਰ ਸੈਣੀ, ਰੋਟੇਰੀਅਨ ਰਾਜੂ ਵਰਮਾ ਅਤੇ ਰੋਟੇਰੀਅਨ ਗੁਰਿੰਦਰਜੀਤ ਮਾਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here