ਜੈਮਲ ਸਿੰਘ ਨੇ ਸੰਭਾਲਿਆ ਜਿਲ੍ਹਾ ਖਜਾਨਾ ਅਫਸਰ ਦਾ ਚਾਰਜ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜੈਮਲ ਸਿੰਘ ਵੱਲੋਂ ਜਿਲਾ ਖਜਾਨਾ ਅਫਸਰ, ਕਪੂਰਥਲਾ ਵਜੋਂ ਚਾਰਜ ਸੰਭਾਲ਼ਿਆ ਗਿਆ, ਇਸ ਖੁਸ਼ੀ ਵਿੱਚ ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਨਰਿੰਦਰ ਸਿੰਘ ਚੀਮਾ ਸੂਬਾ ਜਨਰਲ ਸਕੱਤਰ ਅਤੇ ਜਿਲਾ ਪ੍ਰਧਾਨ ਦੀ ਅਗਵਾਈ ਵਿੱਚ ਯੂਨੀਅਨ ਦੇ ਆਗੂਆਂ ਵੱਲੋਂ ਜੈਮਲ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਵਧਾਈਆਂ ਦਿੱਤੀਆਂ ਗਈਆਂ। ਜਿਸ ਤੇ ਜੈਮਲ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹੋਏ “ਜੀ ਆਇਆਂ” ਬੋਲਿਆ ਗਿਆ।

Advertisements

ਇਸ ਸਮੇਂ ਨਰਿੰਦਰ ਸਿੰਘ ਚੀਮਾ ਦੇ ਨਾਲ ਰਜਵਾਨ ਖਾਨ ਸੂਬਾ ਮੀਤ ਪ੍ਰਧਾਨ ਅਤੇ ਜਿਲਾ ਜਨਰਲ ਸਕੱਤਰ, ਜਗਤਾਰ ਸਿੰਘ ਜੁਆਇਂਟ ਸਕੱਤਰ, ਪਰਮਜੀਤ ਸਿੰਘ ਕਾਰਜਕਾਰੀ ਮੈਂਬਰ, ਸੁਖਜਿੰਦਰ ਸਿੰਘ ਹਾਜ਼ਰ ਸਨ। ਇਸ ਤੋਂ ਇਲਾਵਾ ਖਜਾਨਾ ਵਿਭਾਗ ਅਤੇ ਕੁਝ ਹੋਰ ਵਿਭਾਗਾਂ ਦੇ ਕਰਮਚਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here