ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਰਸਾਤਾਂ ਦੇ ਦਿਨਾਂ ਨੂੰ ਲੈ ਕੇ ਸਿਵਲ ਸਰਜਨ ਬਲਵਿੰਦਰ ਸਿੰਘ ਡਮਾਣਾ ਦੇ ਦਿਸ਼ਾ ਨਿਰਦੇਸ਼ਾ ਅਤੇ ਅਰਬਨ ਮਲੇਰੀਆ ਸਕੀਮ ਦੇ ਤਹਿਤ ਸ਼ਹਿਰ ਦੇ ਵੱਖ ਵੱਖ ਇਲਾਕਿਆ ਵਿੱਚ ਜਾ ਕੇ ਡੋਰ ਟੂ ਡੋਰ ਘਰਾਂ ਵਿੱਚ ਲਾਰਵਾ ਚੈਕ ਕੀਤਾ ਗਿਆ। ਵੱਖ-ਵੱਖ ਟੀਮਾ ਵੱਲੋ ਹੁਸ਼ਿਆਰਪੁਰ ਦੇ ਰੇਲਵੇ ਮੰਡੀ, ਬਲਬੀਰ ਕਾਲੋਨੀ, ਭੀਮ ਨਗਰ ਅਤੇ ਮਾਡਲ ਕਾਲੋਨੀ ਵਿਖੇ ਵੱਧ ਰਹੀ ਡੇਂਗੂ ਦੀ ਬਿਮਾਰੀ ਨੂੰ ਮੁੱਖ ਰੱਖਦੇ ਹੋਏ ਚੈਕਿੰਗ ਕੀਤੀ ਗਈ। ਟੀਮ ਵੱਲੋ ਘਰਾਂ ਵਿੱਚ ਖੜਾ ਗੰਦਾ ਪਾਣੀ ਅਤੇ ਗੰਦਗੀ ਨੂੰ ਮੌਕੇ ਤੇ ਹੀ ਸਾਫ ਕਰਵਾਇਆ ਗਿਆ।

Advertisements

ਇਹ ਚੈਕਿੰਗ ਏਐਮਓ ਰਾਜਦਵਿੰਦਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਏਐਮਓ ਰਾਜਦਵਿੰਦਰ ਸਿੰਘ ਨੇ ਦੱਸਿਆ ਕਿ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਨਸ਼ਟ ਕਰਕੇ ਡੇਂਗੂ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ। ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦੇ ਹਨ, ਅਜਿਹੇ ਖੜ੍ਹੇ ਪਾਣੀ ਵਾਲੇ ਸਥਾਨਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਇਸਤੋ ਇਲਾਵਾ ਉਹਨਾ ਦੱਸਿਆ ਕਿ ਆਸ ਪਾਸ ਸਫਾਈ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਉਹਨਾ ਕਿਹਾ ਕਿ ਖਾਣ ਪੀਣ ਵਾਲੀਆ ਵਸਤੂਆਂ ਜਿਵੇਂ ਕਿ ਦੁੱਧ, ਫਲ, ਜੂਸ ਅਤੇ ਬਾਜਾਰ ਤੋ ਲਿਆਦੀਆ ਚੀਜਾ ਨੂੰ ਚੰਗੀ ਤਰਾਂ ਧੋ ਕੇ ਉਸਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਹਨਾ ਕਿਹਾ ਕਿ ਡੇਂਗੂ ਵਾਲਾ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਕੂਲਰਾਂ, ਗਮਲਿਆਂ ਆਦਿ ਵਿੱਚ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ।

LEAVE A REPLY

Please enter your comment!
Please enter your name here