ਐਡਵੋਕੇਟ ਕੁਲਤਾਰ ਸਿੰਘ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਚੁਣੇ ਗਏ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਐਡਵੋਕੇਟ ਕੁਲਤਾਰ ਸਿੰਘ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਵੇਂ ਪ੍ਰਧਾਨ ਚੁਣੇ ਗਏ। ਇਸ ਮੌਕੇ ਐਡਵੋਕੇਟ ਕੁਲਤਾਰ ਸਿੰਘ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਗੁਰਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ ਰੋਪੜ ਵਿੱਖੇ ਨਤਮਸਤਕ ਹੋਏ। ਇਸ ਮੌਕੇ ਐਡਵੋਕੇਟ ਕੁਲਤਾਰ ਸਿੰਘ ਨੂੰ ਰੋਟਰੀ ਕਲੱਬ ਰੋਪੜ ਸੈਂਟਰਲ ਦਾ ਪ੍ਰਧਾਨ ਚੁਣੇ ਜਾਣ ਤੇ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਰੂਪਨਗਰ ਵਾਲਿਆਂ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਤੇ ਇਸਦੇ ਨਾਲ ਹੀ ਸਾਬਕਾ ਪ੍ਰਧਾਨ ਰੋਟਰੀ ਕਲੱਬ ਰੋਪੜ ਸੈਂਟਰਲ ਅਜਮੇਰ ਸਿੰਘ ਨੇ ਵੀ ਨਵੇ ਚੁਣੇ ਗਏ ਪ੍ਰਧਾਨ ਕੁਲਤਾਰ ਸਿੰਘ ਨੂੰ ਕਾਲਰ ਦਿੱਤਾ।

Advertisements

ਇਸ ਮੌਕੇ ਨਵੇਂ ਪ੍ਰਧਾਨ ਕੁਲਤਾਰ ਸਿੰਘ ਨੇ ਕਿਹਾ ਕਿ ਉਹ ਇਸ ਅਹੁਦੇ ਤੇ ਰਹਿ ਕਿ ਪਬਲਿਕ ਤੇ ਸਮਾਜ ਲਈ ਤਨਦੇਹੀ ਨਾਲ ਸੇਵਾਵਾਂ ਕਰਨਗੇ। ਇਸ ਮੌਕੇ ਰੋਟੇਰੀਅਨ ਅਜਮੇਰ ਸਿੰਘ, ਸਕੱਤਰ ਰੋਟੇਰੀਅਨ ਰੋਹਿਤ ਸੈਣੀ , ਰੋਟੇਰੀਅਨ ਅਜਮੇਰ ਸਿੰਘ, ਰੋਟੇਰੀਅਨ ਸ਼ਿਵ ਕੁਮਾਰ ਸੈਣੀ, ਰੋਟੇਰੀਅਨ ਰਾਜੂ ਵਰਮਾ ਅਤੇ ਰੋਟੇਰੀਅਨ ਗੁਰਿੰਦਰਜੀਤ ਮਾਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here