ਦੋ ਕਾਰਾਂ ਦੀ ਹੋਈ ਭਿਆਨਕ ਟੱਕਰ, 1 ਦੀ ਮੌਤ, 4 ਗੰਭੀਰ ਜ਼ਖਮੀ

ਕਾਠਗੜ੍ਹ (ਦ ਸਟੈਲਰ ਨਿਊਜ਼)। ਕਾਠਗੜ੍ਹ ਨਵਾਂਸ਼ਹਿਰ-ਰੋਪੜ ਦੇ ਮੁੱਖ ਮਾਰਗ ਤੇ ਘਈ ਪੈਟਰੋਲ ਪੰਪ ਨੇੜੇ ਇੱਕ ਸਵਿੱਫਟ ਕਾਰ ਤੇ ਆਲਟੋ ਕਾਰ ਵਿੱਚ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ ਦੋ ਔਰਤਾਂ ਤੇ ਇੱਕ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਇਲਾਜ਼ ਦੌਰਾਨ ਇੱਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਦਿਵਿਆ ਉਮਰ 17 ਸਾਲਾਂ ਵਜੋਂ ਹੋਈ ਹੈ ਤੇ ਜ਼ਖਮੀਆਂ ਦੀ ਪਹਿਚਾਣ ਰਣਜੀਤ ਕੁਮਾਰ ਉਮਰ 50 ਸਾਲਾਂ, ਸੌਰਵ ਉਮਰ 19 ਸਾਲਾਂ, ਸੁਮਨ ਉਮਰ 45 ਸਾਲਾਂ, ਬੰਦਨਾ ਉਮਰ 20 ਸਾਲਾਂ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਆਲਟੋ ਕਾਰ ਬਿਆਸ ਤੋਂ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਜਾ ਰਹੀ ਸੀ ਤਾਂ ਜਦੋਂ ਕਾਰ ਘਈ ਪੈਟਰੋਲ ਪੰਪ ਨੇੜੇ ਪਹੁੰਚੀ ਤਾਂ ਪਿੱਛੇ ਤੋਂ ਆ ਰਹੀ ਸਵਿੱਫਟ ਕਾਰ ਦੀ ਇਸ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਦੇ ਪਰਖੱਚੇ ਉੱਡ ਗਏ ਤੇ ਆਲਟੋ ਕਾਰ ਪਲਟੀਆਂ ਖਾਂਦੀ ਕਾਫੀ ਦੂਰ ਜਾ ਡਿੱਗੀ। ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚ ਗਈ ਤੇ ਰਾਹਗੀਰਾਂ ਦੀ ਮਦਦ ਨਾਲ ਆਲਟੋ ਕਾਰ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਇਆ ਗਿਆ। ਫਿਲਹਾਲ ਜ਼ਖਮੀਆਂ ਦਾ ਇਲਾਜ਼ ਚੱਲ ਰਿਹਾ ਹੈ।

LEAVE A REPLY

Please enter your comment!
Please enter your name here