ਦਿਵਿਆ ਜੋਤੀ ਜਾਗ੍ਰੀਤੀ ਸੰਸਥਾਨ ਆਸ਼ਰਮ ਵਿਖੇ ਧਿਆਨ ਅਤੇ ਯੋਗ ਸ਼ਿਵਰ ਦਾ ਕੀਤਾ ਗਿਆ ਆਯੋਜਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦਿਵਿਆ ਜੋਤੀ ਜਾਗ੍ਰੀਤੀ ਸੰਸਥਾਨ ਆਸ਼ਰਮ ਕਪੂਰਥਲਾ ਦੇ ਅੰਦਰ ਸੰਸਥਾਨ ਦੁਆਰਾ ਚਲਾਏ ਜਾ ਰਹੇ ਪਰਕਲਪ “ਆਰੋਗਿਆ” ਦੇ ਅੰਤਰਗਤ ਵਿਲੱਖਣ ਧਿਆਨ ਅਤੇ ਯੋਗ ਸ਼ਿਵਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਸ਼ੁਤੋਸ਼ ਮਹਾਰਾਜ ਜੀ ਦੇ ਸੇਵਕ ਯੋਗਅਚਾਰਿਆ ਰਾਜੂ ਜੀ ਨੇ ਦੱਸਿਆ ਕਿ ਸਾਰਾ ਵਿਸ਼ਵ ਭਾਰਤ ਦੇ ਯੋਗ ਰਿਸ਼ੀਆਂ ਦੁਆਰਾ ਪ੍ਰਦਾਨ ਕੀਤੀ ਗਈ ਯੋਗ ਪੱਧਤੀ ਨੂੰ ਸਰਬਸੰਮਤੀ ਦੇ ਨਾਲ ਸਾਰੇ ਰਾਸ਼ਟਰਾਂ ਵਿੱਚ ਸਵੀਕਾਰ ਕੀਤਾ ਗਿਆ ਹੈ। ਅਜੋਕੇ ਸਮੇਂ ਵਿੱਚ ਆਪਣੇ ਵਿਅਸਤ ਜੀਵਨ ਸ਼ੈਲੀ ਦੇ ਕਾਰਨ ਲੋਕ ਸੰਤੋਸ਼ ਨੂੰ ਪਾਉਣ ਦੇ ਲਈ ਯੋਗ ਕਰਦੇ ਹਨ। ਕੁਝ ਯੋਗ ਆਸਣ ਅਤੇ ਪ੍ਰਾਣਯਾਮ ਨੂੰ ਯੋਗ ਮੰਨ ਲਿਆ ਗਿਆ ਹੈ ਪਰ ਯੋਗ ਸ਼ਬਦ ਸੰਸਕ੍ਰਿਤ ਦੇ ਯੁਜ ਧਾਤੂ ਤੋਂ ਨਿਕਲਿਆ ਹੈ ਜਿਸਦਾ ਮਤਲਬ ਹੈ ਜੁੜਨਾ ਭਾਵ ਸਾਡੇ ਤਨ ਮਨ ਆਤਮਾ ਦੀਆਂ ਵਰੀਤੀਆਂ ਦਾ ਨਿਰੋਧ ਹੋਣਾ ਹੀ ਯੋਗ ਹੈ ।ਯੋਗ ਦੇ ਨਾਲ ਨਾ ਕੇਵਲ ਇਨਸਾਨ ਦਾ ਤਨਾਵ ਦੂਰ ਹੁੰਦਾ ਹੈ ਬਲਕਿ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਯੋਗ ਬਹੁਤ ਹੀ ਲਾਭਕਾਰੀ ਹੈ ।ਯੋਗ ਨਾ ਕੇਵਲ ਸਾਡੇ ਦਿਮਾਗ ਨੂੰ ਹੀ ਤਾਕਤ ਦਿੰਦਾ ਹੈ ਬਲਕਿ ਸਾਡੀ ਆਤਮਾ ਨੂੰ ਵੀ ਸ਼ੁੱਧ ਕਰਦਾ ਹੈ ਤੰਦਰੁਸਤ ਤੇ ਸਿਹਤਮੰਦ ਜੀਵਨ ਕੌਣ ਨਹੀਂ ਚਾਹੁੰਦਾ? ਗਲਤ ਜੀਵਨ ਸ਼ੈਲੀ ਤੇ ਖਾਣ ਪੀਣ ਦੀਆਂ ਆਦਤਾਂ ਦੇ ਕਾਰਨ ਹਰ ਵਿਅਕਤੀ ਮਾਨਸਿਕ ਰੂਪ ਦੇ ਵਿੱਚ ਆਪਣੇ ਆਪ ਨੂੰ ਰੋਗੀ ਮਹਿਸੂਸ ਕਰਦਾ ਹੈ।

Advertisements

ਯੋਗ ਦੀਆਂ ਸਾਰੀਆਂ ਕਿਰਿਆਵਾਂ ਅਤੇ ਪ੍ਰਾਣਯਾਮ ਵਿਅਕਤੀ ਦੇ ਮਾਨਸਿਕ ਤੇ ਆਤਮਿਕ ਸੁੱਖ ਨੂੰ ਪ੍ਰਾਪਤ ਕਰਨ ਦੇ ਸਾਧਨ ਹਨ। ਯੋਗ ਆਤਮਾ ਤੇ ਪਰਮਾਤਮਾ ਦਾ ਜੁੜਨਾ ਹੀ ਕਹਾਉਂਦਾ ਹੈ ਜਦੋਂ ਆਤਮਾ ਬ੍ਰਹਮ ਗਿਆਨ ਦੁਆਰਾ ਪਰਮਾਤਮਾ ਦਾ ਸਾਕਸ਼ਾਤਕਾਰ ਕਰਦੀ ਹੈ ਤਾਂ ਉਸ ਸਮੇਂ ਵਿਅਕਤੀ ਦਾ ਧਿਆਨ ਲੱਗਦਾ ਹੈ ਅਤੇ ਇਹ ਪੱਧਤੀ ਕੇਵਲ ਯੋਗ ਕਿਰਿਆ ਦੇ ਦੁਆਰਾ ਨਹੀਂ ਬਲਕਿ ਬ੍ਰਹਮ ਗਿਆਨੀ ਸਤਿਗੁਰੂ ਦੇ ਦੁਆਰਾ ਹੀ ਪ੍ਰਦਾਨ ਕੀਤੀ ਜਾਂਦੀ ਹੈ ਯੋਗਾਆਚਾਰਿਆ ਜੀ ਨੇ ਕਿਹਾ ਕਿ ਜੋ ਵਿਅਕਤੀ ਇਹਨਾਂ ਕਿਰਿਆਵਾਂ ਨੂੰ ਆਪਣਾ ਜੀਵਨ ਦਾ ਹਿੱਸਾ ਬਣਾ ਲੈਂਦੇ ਹਨ ਉਹਨਾਂ ਨੂੰ ਬਾਕੀਆਂ ਦੇ ਮੁਕਾਬਲੇ ਬਹੁਤ ਘੱਟ ਬਿਮਾਰੀਆਂ ਲੱਗਦੀਆਂ ਹਨ। ਇਸ ਯੋਗ ਸ਼ਿਵਰ ਦੇ ਵਿੱਚ ਇਹਨਾਂ ਵਿਚਾਰਾਂ ਨੂੰ ਕੇਵਲ ਪ੍ਰਦਾਨ ਹੀ ਨਹੀਂ ਕੀਤਾ ਗਿਆ ਬਲਕਿ ਯੋਗਾਚਾਰਿਆ ਜੀ ਦੇ ਨਾਲ ਸੁਆਮੀ ਵਿਨੋਦਆਨੰਦ ਜੀ ਦੇ ਮਾਧਿਅਮ ਨਾਲ ਸਾਰੀ ਯੋਗ ਆਸਣ ਜਿਵੇਂ ਤਾੜਾ ਆਸਣ, ਮਰਕਟਾਸਨ, ਭੂਜੰਗ ਆਸਨ ਆਦਿ ਅਤੇ ਪ੍ਰਾਣਾਯਾਮ ਵੀ ਕਰਵਾਇਆ ਗਿਆ।

ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਲਭਾਰਥੀਆਂ ਨੇ ਇਸ ਯੋਗ ਸੇਵਾ ਦਾ ਲਾਭ ਪ੍ਰਾਪਤ ਕੀਤਾ। ਸੰਸਥਾਨ ਦੀ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਜੀ ਨੇ ਦੱਸਿਆ ਕਿ ਸੰਸਥਾਨ “ਆਰੋਗਆ” ਪ੍ਰੋਜੈਕਟ ਦੇ ਅੰਤਰਗਤ ਵਿਸ਼ਵ ਵਿੱਚ ਆਸ਼ੂਤੋਸ਼ ਮਹਾਰਾਜ ਜੀ ਦੀ ਪ੍ਰੇਰਨਾ ਦੁਆਰਾ ਅਜਿਹੇ ਜਾਗਰੂਕਤਾ ਸ਼ਿਵਰ ਲਗਾ ਰਿਹਾ ਹੈ ਜਿਸ ਦੇ ਨਾਲ ਅਣਗਿਣਤ ਲੋਕਾਂ ਨੂੰ ਲਾਭ ਪ੍ਰਾਪਤ ਹੋ ਰਿਹਾ ਹੈ। ਇਸ ਸਨਾਤਨ ਪੱਧਤੀ ਦਾ ਅਨੁਸਰਨ ਕਰਕੇ ਹੀ ਇੱਕ ਰੋਗ ਮੁਕਤ ਸਮਾਜ ਦੀ ਸਥਾਪਨਾ ਹੋ ਸਕਦੀ ਹੈ। ਯੋਗ ਸ਼ਿਵਰ ਦੇ ਦੌਰਾਨ ਆਸ਼ਰਮ ਵਿੱਚ ਬਣੀ ਹੋਈ ਆਸ਼ੁਤੋਸ਼ ਮਹਾਰਾਜ ਆਯਰਵੈਦਿਕ ਚਿਕਿਤਸਾ ਕੇਂਦਰ ਵਿੱਚ ਆਯੁਰਵੈਦ ਦੇ ਮਾਹਿਰ ਵੈਦ ਹਰਪ੍ਰੀਤ ਸਿੰਘ ਜੀ ਦੁਆਰਾ ਮਰੀਜ਼ਾਂ ਦੀ ਨਾੜੀ ਦੀ ਜਾਂਚ ਵੀ ਕੀਤੀ ਗਈ।

LEAVE A REPLY

Please enter your comment!
Please enter your name here