ਡੇਅਰੀ ਸੰਚਾਲਕ ਦੇ ਲੜਕੇ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ, 2 ਗੰਭੀਰ ਜ਼ਖਮੀ

ਮਲੋਟ (ਦ ਸਟੈਲਰ ਨਿਊਜ਼)। ਮਲੋਟ ਤੋਂ ਚੰਡੀਗੜ੍ਹ ਜਾ ਰਹੇ 5 ਨੌਜ਼ਵਾਨਾਂ ਦੀ ਸਕਾਰਪੀਓ ਗੱਡੀ ਭਵਾਨੀਗੜ੍ਹ ਨੇੜੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ ਸੇਤੀਆਂ ਡੇਅਰੀ ਦੇ ਸੰਚਾਲਕ ਗੱਗੂ ਸੇਤੀਆਂ ਦੇ ਨੌਜ਼ਵਾਨ ਦੀ ਮੌਤ ਹੋ ਗਈ ਤੇ 2 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਮ੍ਰਿਤਕ ਦੀ ਪਹਿਚਾਣ ਅਤੁਲ ਸੇਤੀਆ ਉਮਰ 19 ਸਾਲਾਂ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਅਤੁਲ ਆਪਣੇ ਦੋਸਤਾਂ ਨਾਲ ਮਲੋਟ ਤੋਂ ਚੰਡੀਗੜ੍ਹ ਜਾ ਰਿਹਾ ਸੀ ਤਾਂ ਅਚਾਨਕ ਟ੍ਰੈਕਟਰ-ਟਰਾਲੀ ਨੂੰ ਓਵਰ ਟੇਕ ਕਰਦੇ ਸਮੇਂ ਹਾਦਸਾ ਵਾਪਰ ਗਿਆ ਤੇ ਪਿਛਲੀ ਸੀਟ ਤੇ ਬੈਠਾ ਅਤੁਲ ਬਾਰੀ ਟੁੱਟਣ ਕਾਰਨ ਬਾਹਰ ਡਿੱਗ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ, ਤੇ ਉਸਦਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਜੇਰੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here