ਭਗਵਾਨ ਸ਼੍ਰੀ ਕ੍ਰਿਸ਼ਨ-ਬਲਰਾਮ ਰਥ ਯਾਤਰਾ ਵਿੱਚ ਵੀਐਚਪੀ ਬਜਰੰਗ ਦਲ ਦੇ ਵਰਕਰਾਂ ਨੇ ਕੀਤੀ ਸ਼ਮੂਲੀਅਤ 

ਕਪੂਰਥਲਾ (ਦ ਸਟੈਲਰ ਨਿਊਜ਼),ਰਿਪੋਰਟ- ਗੌਰਵ ਮੜੀਆ। ਧਾਰਮਿਕ ਪ੍ਰੋਗਰਾਮ ਆਪਸੀ ਪਿਆਰ ਅਤੇ ਸਦਭਾਵਨਾ ਨੂੰ ਵਧਾਉਂਦੇ ਹਨ। ਇਨ੍ਹਾਂ ਨਾਲ ਆਤਮਿਕ ਸ਼ੁੱਧੀ ਦੇ ਨਾਲ-ਨਾਲ ਇਹ ਮਾਨਸਿਕ ਸ਼ਕਤੀ ਵੀ ਪ੍ਰਦਾਨ ਕਰਦੇ ਹਨ।ਬੱਚਿਆਂ ਨੂੰ ਸ਼ੁਰੂ ਤੋਂ ਹੀ ਧਾਰਮਿਕ ਪ੍ਰੋਗਰਾਮਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਚਰਿੱਤਰਵਾਨ ਅਤੇ ਜ਼ਿੰਮੇਵਾਰ ਨਾਗਰਿਕ ਬਣ ਕੇ ਦੇਸ਼ ਅਤੇ ਸਮਾਜ ਦੇ ਵਿਕਾਸ ਵਿਚ ਯੋਗਦਾਨ ਪਾ ਸਕਣ। ਇਹ ਵਿਚਾਰ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਸ਼ਨੀਵਾਰ ਨੂੰ ਸ਼ਹਿਰ ਚ ਧਾਰਮਿਕ ਸੰਸਥਾ ਇਸਕੋਨ ਵਲੋਂ ਕੱਢੀ ਗਈ ਭਗਵਾਨ ਸ਼੍ਰੀ ਕ੍ਰਿਸ਼ਨ-ਬਲਰਾਮ ਰਥ ਯਾਤਰਾ ਚ ਆਰਤੀ ਕਰਨ ਦੇ ਬਾਅਦ ਪ੍ਰਗਟ ਕੀਤੇ।

Advertisements

ਉਨ੍ਹਾਂ  ਧਾਰਮਿਕ ਸੰਸਥਾ ਇਸਕੋਨ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸਕੋਨ ਵੱਲੋਂ ਸ਼ਮੇ-ਸ਼ਮੇ ਤੇ ਧਾਰਮਿਕ ਸਮਾਗਮ ਕਰਵਾ ਕੇ ਸਮਾਜ ਦੇ ਲੋਕਾਂ ਨੂੰ ਧਾਰਮਿਕ ਗਤੀਵਿਧੀਆਂ ਨਾਲ ਜੋੜਨਾ ਅਧਿਆਤਮਿਕ ਵਿਕਾਸ ਅਤੇ ਵਾਤਾਵਰਣ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨਾ ਲੋਕਾਂ ਵਿੱਚ ਭਾਈਚਾਰਕ ਸਾਂਝ ਅਤੇ ਧਰਮ ਦਾ ਪ੍ਰਚਾਰ-ਪ੍ਰਸਾਰ ਕਰਨਾ ਕਾਬਿਲੇ ਤਾਰੀਫ ਹੈ। ਉਨ੍ਹਾਂਨੇ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਆਪਸੀ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ।ਇਸ ਲਈ ਇਸ ਪ੍ਰਕਾਰ ਦੇ ਆਯੋਜਨਾਂ ਦਾ ਹੋਣਾ ਮਹੱਤਵਪੂਰਣ ਹੈ। ਪੰਡਿਤ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਲੋਕਾਂ ਨੂੰ ਆਪਸੀ ਪ੍ਰੇਮ ਭਾਈਚਾਰੇ ਦੇ ਨਾਲ ਰਹਿਨਾ ਸਿਖਾਂਦੇ ਹਨ ਅਤੇ ਇਸਤੋਂ ਸਮਾਜ ਵਿੱਚ ਇੱਕ ਚੰਗੀ ਸੋਚ ਪੈਦਾ ਹੁੰਦੀ ਹੈ।ਨਰੇਸ਼ ਪੰਡਿਤ ਨੇ ਕਿਹਾ ਕਿ ਮਨੁੱਖ ਜਿਸ ਆਦਰਸ਼ ਸਮਾਜ ਜਿਸ ਲਈ  ਤਰਸ ਰਿਹਾ ਹੈ, ਉਹ ਮਨੁੱਖ ਦੇ ਸੁਭਾਅ ਨੂੰ ਅਧਿਆਤਮਿਕਤਾ ਦੀ ਦਿਸ਼ਾ ਵੱਲ ਮੋੜਨ ਤੋਂ ਬਿਨਾਂ ਸੰਭਵ ਨਹੀਂ ਹੈ।ਅਧਿਆਤਮ ਦੀ ਭੂਮਿਕਾ ਵਿੱਚ ਹੀ ਸੱਚ, ਨਿਆਂ, ਮੁਆਫ਼ੀਸੰਜਮ, ਸੰਵੇਦਨਾ ਅਤੇ ਸੁਆਰਥ ਅਤੇ ਕੁਰਬਾਨੀ ਵਰਗੇ ਜੀਵਨ ਮੁੱਲ ਪਨਪਦੇ ਹਨ। ਉਨ੍ਹਾਂਨੇ ਨੇ ਕਿਹਾ ਕਿ ਧਰਮ ਦਾ ਅਰਥ ਹੈ ਵਿਗਿਆਨਕ ਅਧਾਰ ਤੇ ਜੀਵਨ ਅਤੇ ਸੰਸਾਰ ਦੇ ਸੂਖਮ ਭੇਦਾਂ ਨੂੰ ਸਮਝਣਾ। ਸੰਪੂਰਨ ਮਨੁੱਖਾਂ ਅਤੇ ਧਰਮ-ਗ੍ਰੰਥਾਂ ਦੁਆਰਾ ਦਰਸਾਏ ਗਏ ਨਿਯਮਾਂ ਨੂੰ ਸਮਝਣਾ ਅਤੇ ਸ਼ਾਸਨ ਦੇ ਨਿਯਮਾਂ ਦਾ ਪਾਲਣ ਕਰਨਾ।ਦੇਸ਼ ਦਾ ਇੱਕ ਚੰਗਾ ਨਾਗਰਿਕ ਉਹ ਹੈ ਜੋ ਸ਼ਾਸਨ ਨੂੰ ਸਮਝਦਾ ਹੈ ਅਤੇ ਸ਼ਾਸ਼ਨ ਦੇ ਨਿਯਮਾਂ ਦਾ ਪਾਲਣ ਕਰਦਾ ਹੈ। ਜੋ ਚੰਗਾ ਨਾਗਰਿਕ ਬਣਦਾ ਹੈ, ਉਹ ਆਪਣੇ ਆਪ ਹੀ ਧਾਰਮਿਕ ਬਣ ਜਾਂਦਾ ਹੈ। ਵਿਅਕਤੀਗਤ ਵਿਕਾਸ,ਚੰਗਾ ਪਰਿਵਾਰਕ ਸੱਭਿਆਚਾਰ ਅਤੇ ਚੰਗਾ ਸਮਾਜਿਕ ਢਾਂਚਾ ਹੀ ਧਰਮ ਦੇ ਮਿੱਠੇ ਫਲ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਧਾਰਮਿਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਮੰਗਤ ਰਾਮ ਭੋਲਾ, ਰਾਜ ਕੁਮਾਰ ਅਰੋੜਾ, ਵਿਜੇ ਗਰੋਵਰ, ਗੁਲਸ਼ਨ ਮਹਿਰਾ, ਅਸ਼ੋਕ ਕੁਮਾਰ, ਸੰਜੇ ਸ਼ਰਮਾ, ਹੈਪੀ ਛਾਬੜਾ, ਬਜਰੰਗ ਦਲ ਦੇ ਜ਼ਿਲ੍ਹਾ ਇੰਚਾਰਜ ਬਾਵਾ ਪੰਡਿਤ, ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ, ਵੀਐਚਪੀ ਜ਼ਿਲ੍ਹਾ ਸਰਪ੍ਰਸਤ ਓਮਪ੍ਰਕਾਸ਼ ਕਟਾਰੀਆ, ਜ਼ਿਲ੍ਹਾ ਉਪ ਪ੍ਰਧਾਨ ਚੰਦਨ ਸ਼ਰਮਾ, ਸ਼ਹਿਰੀ ਪ੍ਰਧਾਨ ਮੋਹਿਤ ਜੱਸਲ, ਜ਼ਿਲ੍ਹਾ ਉਪ ਪ੍ਰਧਾਨ ਰਾਜੇਸ਼ ਸ਼ਰਮਾ ਸ਼ੇਖੂਪੁਰ, ਸਵਾਮੀ ਰਘੂਨਾਥ, ਬਜਰੰਗ ਦਲ ਦੇ ਆਗੂ ਵਿਜੇ ਯਾਦਵ, ਨਿਰਮਲ ਸਿੰਘ, ਵਿਨੋਦ ਬਹਿਲ, ਕਰਨ ਸ਼ਰਮਾ, ਮਦਨ ਲਾਲ, ਗੋਬਿੰਦ ਰਾਮ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here