ਅਭਿਆਸ ਦੌਰਾਨ ਪਲਟਿਆ ਟੈਂਕ, 5 ਜਵਾਨ ਹੋਏ ਸ਼ਹੀਦ

ਲੱਦਾਖ (ਦ ਸਟੈਲਰ ਨਿਊਜ਼)। ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ਵਿੱਚ ਇੱਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇੱਕ ਰੱਖਿਆ ਅਧਿਕਾਰੀ ਮੁਤਾਬਕ ਟੈਂਕ ਅਭਿਆਸ ਦੌਰਾਨ ਨਦੀ ਪਾਰ ਕਰਦੇ ਸਮੇਂ ਨਦੀ ਦਾ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਕਾਰਨ ਫੌਜ ਦੇ ਜਵਾਨ ਫਸ ਗਏ। ਇਸ ਹਾਦਸੇ ਵਿੱਚ ਫੌਜ ਦੇ ਕੁਝ ਜਵਾਨਾਂ ਦੇ ਸ਼ਹੀਦ ਹੋਣ ਦਾ ਖਦਸ਼ਾ ਹੈ। ਦਰਅਸਲ ਸ਼ੁੱਕਰਵਾਰ ਨੂੰ ਦੌਲਤ ਬੇਗ ਓਲਡੀ ‘ਚ ਟੈਂਕ ਅਭਿਆਸ ਚੱਲ ਰਿਹਾ ਸੀ ਅਤੇ ਇੱਥੇ ਫੌਜ ਦੇ ਕਈ ਟੈਂਕ ਮੌਜੂਦ ਸਨ।

Advertisements

ਇਸ ਦੌਰਾਨ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਨੇੜੇ ਟੀ-72 ਟੈਂਕ ਰਾਹੀਂ ਨਦੀ ਨੂੰ ਕਿਵੇਂ ਪਾਰ ਕਰਨਾ ਹੈ, ਇਸ ਦਾ ਅਭਿਆਸ ਚੱਲ ਰਿਹਾ ਸੀ। ਅਭਿਆਸ ਦੇ ਹਿੱਸੇ ਵਜੋਂ, ਜਦੋਂ ਇੱਕ ਟੈਂਕ ਨੇ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਨਦੀ ਦਾ ਵਹਾਅ ਵੱਧ ਗਿਆ ਅਤੇ ਟੈਂਕ ਵਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਟੈਂਕ ਵਿੱਚ ਕੁੱਲ 4-5 ਫੌਜੀ ਸਵਾਰ ਸਨ। ਫਿਲਹਾਲ ਬਚਾਅ ਕਾਰਜ ਜਾਰੀ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਸੋਸ਼ਲ ਮੀਡੀਆ ਉੱਤੇ ਦੁਖ ਜਤਾਉਦੇ ਹੋਏ ਲਿਖਿਆ ਕਿ ‘ਲੱਦਾਖ ਵਿੱਚ ਨਦੀ ਪਾਰ ਕਰਦੇ ਸਮੇਂ ਇੱਕ ਮੰਦਭਾਗੀ ਦੁਰਘਟਨਾ ਵਿੱਚ ਭਾਰਤੀ ਫੌਜ ਦੇ ਪੰਜ ਬਹਾਦਰ ਸੈਨਿਕਾਂ ਦੇ ਸ਼ਹੀਦ ਹੋ ਜਾਣ ‘ਤੇ ਮੈਂ ਬਹੁਤ ਦੁਖੀ ਹਾਂ। ਅਸੀਂ ਦੇਸ਼ ਲਈ ਆਪਣੇ ਬਹਾਦਰ ਸੈਨਿਕਾਂ ਦੀ ਮਿਸਾਲੀ ਸੇਵਾ ਨੂੰ ਕਦੇ ਨਹੀਂ ਭੁੱਲਾਂਗੇ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।’

LEAVE A REPLY

Please enter your comment!
Please enter your name here