ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਏਜੰਟ ਨੇ ਸਤਪਾਲ ਵਾਸੀ ਰਾਮ ਕਲੋਨੀ ਕੈਂਪ ਪਾਸੋਂ 28500 ਰੁਪਏ ਦੀ ਮਾਰੀ ਠੱਗੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਏਜੰਟ ਵੱਲੋਂ 28500 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸ਼ਿਕਾਇਤਕਰਤਾ ਸਤਪਾਲ ਸਿੰਘ ਪੁੱਤਰ ਕੈਪ. ਕਸ਼ਮੀਰਾ ਸਿੰਘ ਵਾਸੀ ਪਿੰਡ ਛਾਉਣੀ ਕਲਾਂ, ਡਾਕ. ਰਾਮ ਕਲੋਨੀ ਕੈਂਪ,  ਹੁਸ਼ਿਆਰਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਅਖਬਾਰ ਵਿੱਚ ਪੰਫਲੈਟ ਦੇਖਿਆ ਸੀ। ਜਿਸ ਵਿੱਚ ਟਰੈਵਲ ਏਜੰਸੀ ਵੱਲੋਂ ਕੁਵੈਲ ਅਤੇ ਪੁਰਤਗਾਲ ਲਈ 2 ਸਾਲ ਦਾ ਵਰਕਪਰਮਿਟ ਤੇ ਵੀਜ਼ਾ ਦੀਆਂ ਆਫਰਾਂ ਦੱਸੀਆਂ ਗਈਆਂ ਸਨ, ਜਿਨ੍ਹਾਂ ਵਿੱਚ ਕੁਵੈਲ ਲਈ 35000 ਰੁਪਏ ਦੀ ਸੈਲਰੀ ਅਤੇ ਪੁਰਤਗਾਲ ਲਈ 2800-1100 ਯੂਰੋ ਜਾਨੀ ਕਿ ਭਾਰਤ ਦੇ 65000 ਰੁਪਏ ਤੋਂ 1 ਲੱਖ ਤੱਕ ਦੀ ਦੱਸੀ ਗਈ ਸੀ। ਜਦੋਂ ਉਨ੍ਹਾਂ ਨੇ ਏਜੰਟ ਨਾਲ ਸੰਪਰਕ ਕੀਤਾ ਤਾਂ ਉਸਨੇ ਕੁੱਲ 45000 ਰੁਪਏ ਦੀ ਮੰਗ ਕੀਤੀ। ਪਹਿਲਾਂ ਏਜੰਟ ਨੇ ਉਨ੍ਹਾਂ ਪਾਸੋਂ ਪਾਸਪੋਰਟ ਅਤੇ ਹੋਰ ਦਸਤਾਵੇਜ਼ ਸਮੇਤ ਫੋਟੋਆਂ ਅਤੇ 20000 ਰੁਪਏ ਦੀ ਮੰਗ ਕੀਤੀ। ਜੋਕਿ ਸ਼ਿਕਾਇਤਕਰਤਾ ਵੱਲੋਂ ਦੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਬਾਅਦ ਏਜੰਟ ਨੇ ਮੈਨੂੰ ਕੁਵੈਤ ਦੇ ਇੱਕ ਕੰਪਨੀ ਦਾ ਇਕ ਐਗਰੀਮੈਂਟ ਦਿੱਤਾ। ਜਿਸ ਵਿੱਚ ਸਤਪਾਲ ਦਾ ਨਾਂ ਅਤੇ ਪਾਸਪੋਰਟ ਨੰਬਰ ਲਿਖਿਆ ਸੀ।

Advertisements

ਜਿਸ ਤੋਂ ਬਾਅਦ ਏਜੰਟ ਨੇ 5000 ਰੁਪਏ ਦੀ ਮੰਗ ਕੀਤੀ ਤੇ ਮੈਡੀਕਲ ਕਰਵਾਉਣ ਲਈ ਕਿਹਾ ਤੇ ਸਤਪਾਲ ਨੂੰ ਇੱਕ ਸਕੈਨ ਕੋਡ ਦਿੱਤਾ ਜੋ ਕਿ ਜਿਸ ਉਤੇ ਉਸਨੇ 5000 ਰੁਪਏ 31-ਮਈ-2024 ਨੂੰ 10:28 ਵਜੇ  ਪਾ ਦਿੱਤੇ। ਜਿਸ ਤੋਂ ਬਾਅਦ ਉਸਨੇ ਮੈਡੀਕਲ ਕਰਵਾਇਆ। ਜਿਸ ਤੋਂ ਬਾਅਦ ਏਜੰਟ ਨੇ ਸਤਪਾਲ ਨੂੰ ਜਾਅਲੀ ਵੀਜ਼ਾ ਅਤੇ 13-ਜੂਨ-2024 ਦੀ ਜਾਅਲੀ ਹਵਾਈ ਟਿਕਟ ਵਟਸਅਪ ਤੇ ਭੇਜ ਦਿੱਤੀ ਅਤੇ ਬਕਾਇਆਂ ਪੈਸਿਆਂ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਸਨੇ ਟਿਕਟ ਤੇ ਵੀਜ਼ਾ ਚੈਕ ਕਰਵਾਇਆ ਤਾਂ ਉਹ ਜਾਅਲੀ ਨਿਕਲਿਆ। ਜਿਸ ਤੋਂ ਬਾਅਦ ਜਦੋਂ ਏਜੰਟ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਤੁਸੀ ਫਿਕਰ ਨਾ ਕਰੋ ਅਸੀ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੇਵਾਂਗਾਂ। ਜਿਸ ਤੋਂ ਬਾਅਦ ਏਜੰਟ ਨੇ ਪਾਸਪੋਰਟ ਅਤੇ ਬਾਕੀ ਦਸਤਾਵੇਜ ਵਾਪਸ ਕਰ ਦਿੱਤੇ, ਲੇਕਿਨ ਕਾਫ਼ੀ ਚੱਕਰ ਲਗਾਉਣ ਤੋਂ ਬਾਅਦ ਪੈਸੇ ਦੇਣ ਤੋਂ ਇੰਨਕਾਰ ਕਰ ਦਿੱਤਾ ਅਤੇ ਧਮਕੀਆਂ ਦਿੱਤੀਆਂ ਕਿ ਜੇਕਰ ਉਸਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਵਾਈ ਤਾਂ ਮਾੜੇ ਨਤੀਜੇ ਭੁਗਤਣੇ ਪੈਣਗੇ। ਸ਼ਿਕਾਇਤਕਰਤਾ ਨੇ ਐਸਐਸਪੀ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਏਜੰਟ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here