ਪੰਜਾਬੀ ਨੌਜ਼ਵਾਨ ਨੂੰ ਘਰ ਦੇ ਬਾਹਰ ਬੈਠ ਕੇ ਨਕਲੀ ਬੰਦੂਕ ਸਾਫ ਕਰਨਾ ਪਿਆ ਮਹਿੰਗਾ, ਹੋਈ ਕਾਰਵਾਈ

ਕੈਨੇਡਾ (ਦ ਸਟੈਲਰ ਨਿਊਜ਼)। ਵੈਨਕੂਵਰ ਦੀ ਸਥਾਨਕ ਪੁਲਿਸ ਵੱਲੋਂ ਪੰਜਾਬੀ ਨੌਜਵਾਨਾਂ ਖ਼ਿਲਾਫ਼ ਕੀਤੀ ਕਾਰਵਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਸਰੀ ਦੇ ਇੱਕ ਘਰ ਵਿੱਚ 7-8 ਪੰਜਾਬੀ ਵਿਦਿਆਰਥੀ ਰਹਿੰਦੇ ਸਨ ਤੇ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਬਾਜ਼ਾਰ ਵਿੱਚੋਂ ਨਕਲੀ ਬੰਦੂਕ ਖਰੀਦ ਲਿਆਇਆ ਤੇ ਬਾਹਰ ਬੈਠ ਕੇ ਉਸਨੂੰ ਸਾਫ਼ ਕਰਨ ਦਾ ਨਾਟਕ ਕਰਨ ਲੱਗ ਗਿਆ ਤੇ ਗੁਆਂਢੀਆਂ ਨੇ ਬੰਦੂਕ ਅਸਲੀ ਸਮਝ ਕੇ ਤੁਰੰਤ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਰ ਨੂੰ ਘੇਰਾ ਪਾ ਲਿਆ ਤੇ ਅਨਾਊਂਸਮੈਂਟ ਕਰਵਾਈ ਕਿ ਸਾਰੇ ਜਾਣੇ ਹੱਥ ਖੜੇ ਕਰਕੇ ਘਰ ਦੇ ਬਾਹਰ ਆ ਜਾਣ।

Advertisements

ਜਦੋ ਸਾਰੇ ਜਾਣੇ ਘਰੋਂ ਬਾਹਰ ਆਏ ਤਾਂ ਪੁਲਿਸ ਨੇ ਉਹਨਾਂ ਨੂੰ ਹੱਥ ਕੜੀਆਂ ਲਗਾ ਦਿੱਤੀਆਂ। ਜਦੋਂ ਘਰ ਦੀ ਤਲਾਸ਼ੀ ਲਈ ਤਾਂ ਘਰ ਵਿੱਚੋਂ ਨਕਲੀ ਬੰਦੂਕਾਂ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਇਹਨਾਂ ਵਿਚੋਂ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਕੋਈ ਗਲਤ ਇਰਾਦਾ ਤਾਂ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਵੀਡੀਓ ਕਿਸੇ ਪੰਜਾਬੀ ਨੇ ਹੀ ਬਣਾਈ ਹੈ ਕਿਉਂਕਿ ਵੀਡੀਓ ਵਿੱਚ ਉਹ ਕਿਸੇ ਨਾਲ ਪੰਜਾਬੀ ਵਿਚ ਗੱਲ ਕਰਦਾ ਸੁਣਾਈ ਦੇ ਰਿਹਾ ਹੈ। 

LEAVE A REPLY

Please enter your comment!
Please enter your name here