ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਸਨਮਾਨਿਤ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਇਕ ਸਨਮਾਨ ਸਮਾਰੋਹ ਜ਼ਿਲ੍ਹਾ ਟ੍ਰੈਨਿੰਗ ਸੈਂਟਰ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰਪਾਲ ਕੌਰ ਨੇ ਖੂਨਦਾਨੀਆਂ ਸੱਜਣਾ ਨੂੰ  ਸਨਮਾਨਿਤ ਵੀ ਕੀਤਾ । ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਹਰ ਤੰਦਰੁਸਤ ਵਿਅਕਤੀ ਤਿੰਨ ਮਹੀਨੇ ਵਿੱਚ ਇਕ ਵਾਰ ਵੀ ਖੂਨਦਾਨ ਕਰਕੇ ਇਸ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦਾ ਅਤੇ ਦੂਜਿਆਂ ਦਾ ਜੀਵਨ ਬਚਾਓ” ਲਈ ਅਹਿਮ ਭੂਮਿਕਾ ਨਿਭਾ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਨਿਯਮਤ ਤੌਰ ‘ਤੇ ਬਿਨਾਂ ਕਿਸੇ ਨਫ਼ਾ-ਨੁਕਸਾਨ ਬਾਰੇ ਸੋਚਣ‌ ਦੀ ਬਜਾਏ ਸਵੈ-ਇੱਛਤ ਨਾਲ ਖੂਨਦਾਨ ਕਰਨਾ ਚਾਹੀਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਕਪੂਰਥਲਾ ਡਾਕਟਰ ਸੰਦੀਪ ਧਵਨ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ। ਰੱਬ ਨੇ ਸਾਨੂੰ ਇਸ ਤਰ੍ਹਾਂ ਦੀ ਦਾਤ ਬਖਸ਼ੀ ਹੈ ਜਿਸ ਦੇ ਜ਼ਰੀਏ ਅਸੀਂ ਐਮਰਜੈਂਸੀ ਵੇਲੇ ਕਿਸੇ ਵੀ ਵਿਅਕਤੀ ਦੀ ਜਾਨ ਬਚਾਅ ਸਕਦੇ ਹਾਂ। 

Advertisements

ਬੀ ਟੀ ਓ  ਡਾਕਟਰ ਸ਼ਿਲਪਾ ਨੇ ਇਸ ਇਸ ਮੌਕੇ ਦਸਿਆ ਕਿ ਸਮੇਂ ਸਮੇਂ ਤੇ ਲਗਾਏ ਜਾਂਦੇ ਬਲੱਡ ਡੋਨੇਸ਼ਨ ਕੈਂਪਾਂ ਵਿਚ ਉਕਤ ਸੰਸਥਾਵਾਂ ਵੱਲੋਂ ਬਹੁਤ ਸਹਯੋਗ ਦਿੱਤਾ ਜਾਂਦਾ ਹੈ। ਓਹਨਾਂ ਹਾਜ਼ਰੀਨ ਸੰਸਥਾਵਾਂ ਦਾ ਧੰਨਵਾਦ ਕੀਤਾ।  ਇਸ ਉਪਰੰਤ  ਸਿਵਲ ਸਰਜਨ ਡਾ. ਸੁਰਿੰਦਰਪਾਲ ਕੌਰ ਵਲੋਂ ਸਾਰੇ ਹੀ ਪਤਵੰਤਿਆਂ ਨੂੰ ਟਰਾਫੀਆਂ ਦੇਕੇ ਸਨਮਾਨਿਤ ਵੀ ਕੀਤਾ ਗਿਆ।  ਇਸ ਮੌਕੇ ਸਹਾਇਕ ਸਿਵਲ ਸਰਜਨ ਕਪੂਰਥਲਾ ਡਾਕਟਰ ਅਨੂੰ ਸ਼ਰਮਾ,ਡਾਕਟਰ ਰਮਨਪ੍ਰੀਤ ਕੌਰ, ਜਸਵਿੰਦਰ ਕੁਮਾਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਰਵਿੰਦਰ ਜੱਸਲ, ਦਲਜੀਤ ਕੌਰ ਸਟਾਫ ਨਰਸ, ਐਮਐਲਟੀ ਗੁਰਜੀਤ ਸਿੰਘ, ਸ਼ੁਭਮ, ਜਗਤਾਰ,ਖੂਨਦਾਨੀ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here