ਮਾਲੇਰਕੋਟਲਾ ‘ਚ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ 2 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਨੇ 6 ਪੰਚਾਇਤ ਘਰ

ਮਾਲੇਰਕੋਟਲਾ, (ਦ ਸਟੈਲਰ ਨਿਊਜ਼)। ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡਾਂ ਦੇ ਲੋਕਾਂ ਨੂੰ ਸਾਂਝੇ ਕੰਮਾਂ ਅਤੇ ਸਮਾਗਮਾਂ ਲਈ ਸਥਾਨ ਪ੍ਰਦਾਨ ਕਰਨ ਦੇ ਮਕਸਦ ਨਾਲ ਜ਼ਿਲ੍ਹੇ ‘ਚ 6 ਮਾਡਲ ਪੰਚਾਇਤ ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਜ਼ਿਲ੍ਹੇ ‘ਚ 06 ਮਾਡਲ ਪੰਚਾਇਤ ਘਰ ਬਣਾਉਣ ਲਈ 02 ਕਰੋੜ 40 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਜਿਸ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡਾਂ ‘ਚ ਆਧੁਨਿਕ ਸਹੂਲਤਾਂ ਵਾਲੇ ਪੰਚਾਇਤ ਘਰ ਬਣਾਏ ਜਾ ਰਹੇ ਹਨ, ਜਿਨ੍ਹਾਂ ‘ਚੋਂ 05 ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ।ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 06ਵੇਂ ਪੰਚਾਇਤ ਘਰ ਦਾ ਕੰਮ ਜਲਦ ਸ਼ੁਰੂ ਕੀਤੇ ਜਾਵੇ । ਉਨ੍ਹਾਂ ਹਦਾਇਤ ਕੀਤੀ ਕਿ ਕੰਮ ਦੀ ਗੁਣਵੰਤਾ ਵੱਲ ਵਿਸ਼ੇਸ ਧਿਆਨ ਰੱਖਿਆ ਜਾਵੇ ਅਤੇ ਕੰਮ ਨੂੰ ਸਮੇਂ ਸੀਮਾਂ ਅਧੀਨ ਮੁਕੰਮਲ ਕੀਤੇ ਜਾਵੇ ।

Advertisements

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਵਦੀਪ ਕੌਰ ਨੇ ਦੱਸਿਆ ਕਿ ਕਰੀਬ 40 ਲੱਖ ਰੁਪਏ ਨਾਲ ਬਣਨ ਵਾਲੇ ਹਰੇਕ ਪੰਚਾਇਤ ਘਰਾਂ ‘ਚ ਕਰੀਬ 100 ਵਿਅਕਤੀਆਂ ਦੀ ਸਮਰੱਥਾ ਵਾਲਾ ਹਾਲ,ਇੱਕ ਕਮਰਾ, ਆਈ.ਟੀ.ਰੂਮ, ਰਸੋਈ ਅਤੇ ਬਾਥਰੂਮ ਦੀ ਸਹੂਲਤ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਕਮਰੇ ਦੀ ਵਰਤੋਂ ਗਰਾਮ ਪੰਚਾਇਤ ਦੇ ਦਫ਼ਤਰ ਵਜੋਂ ਵੀ ਕੀਤੀ ਜਾ ਸਕੇਗੀ ਅਤੇ ਭਵਿੱਖ ਨੂੰ ਧਿਆਨ ‘ਚ ਰੱਖਦਿਆ ਪੰਚਾਇਤੀ ਕੰਮ ਦੇ ਲਈ ਇਕ ਕਮਰਾ ਆਈ.ਟੀ. ਰੂਮ ਵਜੋਂ ਬਣਾਇਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਪੰਚਾਇਤ ਘਰਾਂ ਵਾਲੇ ਪਿੰਡਾਂ ਦੇ ਵੇਰਵੇ ਦਿੰਦਿਆ ਦੱਸਿਆ ਜ਼ਿਲ੍ਹੇ ਦੇ ਪਿੰਡ ਹਕੀਮਪੁਰ ਖਟੜਾ,ਮਹੋਲੀ ਕਲਾਂ, ਦਲੇਲਗੜ੍ਹ,ਦਸੌਦਾ ਸਿੰਘ ਵਾਲਾ, ਬਾਗੜੀਆਂ ਅਤੇ ਚੌਂਦਾ ਵਿਖ ‘ਚ ਮਾਡਲ ਪੰਚਾਇਤ ਘਰ ਬਣ ਰਹੇ ਹਨ।

LEAVE A REPLY

Please enter your comment!
Please enter your name here