ਭਾਰੀ ਬਰਸਾਤ ਕਾਰਨ ਡਿੱਗੀ ਘਰ ਦੀ ਕੰਧ, ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਹੋਈ ਮੌਤ

ਕਰਨਾਟਕ (ਦ ਸਟੈਲਰ ਨਿਊਜ਼)। ਕਰਨਾਟਕ ਦੇ ਕੁਟਾਰੂ ਪਿੰਡ ਮਦਨੀਨਗਰ ਵਿੱਚ ਇੱਕ ਘਰ ਦੀ ਕੰਧ ਡਿੱਗਣ ਨਾਲ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਰਾਤ ਨੂੰ ਭਾਰੀ ਬਰਸਾਤ ਕਾਰਨ ਸਵੇਰੇ ਕਰੀਬ 6.30 ਵਜੇ ਇੱਕ ਮਕਾਨ ਦੀ ਕੰਧ ਡਿੱਗ ਗਈ। ਜਾਣਕਾਰੀ ਮੁਤਾਬਕ ਕੰਧ ਯਾਸਿਰ ਨਾਂ ਦੇ ਇੱਕ ਵਿਅਕਤੀ ਦੀ ਸੀ ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਯਾਸਿਰ ਤੇ ਉਸਦੇ ਗੁਆਂਢੀ ਵਿਚਕਾਰ ਕੰਧ ਨੂੰ ਲੈ ਕੇ ਝਗੜ੍ਹਾ ਚੱਲ ਰਿਹਾ ਸੀ ਤੇ ਕੰਧ ਯਾਸਿਰ ਦੇ ਘਰ ਦੇ ਬਿਲਕੁਲ ਨੇੜੇ ਬਣਾਈ ਹੋਈ ਸੀ।

Advertisements

ਘਟਨਾ ਤੋਂ ਬਾਅਦ ਕਰਮਚਾਰੀਆਂ ਨੇ ਪਹੁੰਚ ਕੇ ਲਾਸ਼ਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱlr ਹੈ।

LEAVE A REPLY

Please enter your comment!
Please enter your name here