29 ਜੂਨ ਨੂੰ ਕੱਢੀ ਜਾ ਰਹੀ ਰੱਥ ਯਾਤਰਾ ਦੇ ਸਬੰਧ ਵਿੱਚ ਇਸਕਾਨ ਵੱਲੋਂ ਚੇਅਰਮੈਨ ਇੰਡੀਅਨ ਨੂੰ ਦਿੱਤਾ ਸੱਦਾ ਪੱਤਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ 29 ਜੂਨ ਨੂੰ ਇਸਕਾਨ ਵੱਲੋਂ ਕੱਢੀ ਜਾ ਰਹੀ ਵਿਸ਼ਾਲ ਭਗਵਾਨ ਜਗਨਨਾਥ ਰਥ ਯਾਤਰਾ ਦੇ ਸਬੰਧ ਵਿੱਚ ਇਸਕਾਨ ਕਪੂਰਥਲਾ ਦੇ ਨੀਰਜ ਅਗਰਵਾਲ ਅਤੇ ਦੀਪਕ ਸਲਵਾਨ ਵੱਲੋਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੂੰ ਯਾਤਰਾ ਸਬੰਧੀ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਚੇਅਰਮੈਨ ਇੰਡੀਅਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਭਗਵਾਨ ਦੀ ਰੱਥ ਯਾਤਰਾ ਨੂੰ ਲੈ ਕੇ ਸ਼ਹਿਰ ਵਾਸੀਆਂ ਦੇ ਮਨਾਂ ਵਿੱਚ ਭਾਰੀ ਉਤਸ਼ਾਹ ਹੈ। ਚੇਅਰਮੈਨ ਇੰਡੀਅਨ ਨੇ ਕਿਹਾ ਕਿ ਇਸਕੋਨ ਸ਼ੁਰੂ ਤੋਂ ਹੀ ਲੋਕਾਂ ਨੂੰ ਧਰਮ ਨਾਲ ਜੋੜਨ ਵਰਗੇ ਮਹੱਤਵਪੂਰਨ ਕੰਮ ਕਰ ਰਿਹਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਅਤੇ ਪਰਉਪਕਾਰੀ ਕਾਰਜ ਹੈ।ਉਨ੍ਹਾਂ ਨੇ ਇਸਕੋਨ ਦੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਅਜਿਹੀਆਂ ਸੰਸਥਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ ਜੋ ਲੋਕਾਂ ਨੂੰ ਧਾਰਮਿਕ ਗਤੀਵਿਧੀਆਂ ਨਾਲ ਜੋੜਦੀਆਂ ਹਨ।

Advertisements

ਉਨ੍ਹਾਂ ਕਿਹਾ ਕਿ ਅਜੋਕੇ ਮਾਹੌਲ ਵਿੱਚ ਲੋਕ ਇੱਕ ਦੂਜੇ ਤੋਂ ਈਰਖਾ ਕਰਦੇ ਹਨ ਅਤੇ ਇੱਕ ਦੂਜੇ ਨੂੰ ਜ਼ਲੀਲ ਕਰਨ ਦੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ।ਅਜਿਹੀ ਸਥਿਤੀ ਵਿੱਚ ਜੇਕਰ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਹੁੰਦਾ ਰਹੇ ਤਾਂ ਲੋਕਾਂ ਦੇ ਰਵੱਈਏ ਵਿੱਚ ਆਪਣੇ ਆਪ ਬਦਲਾਅ ਆਉਣ ਲੱਗਦਾ ਹੈ। ਸੱਚੇ ਮਨ ਨਾਲ ਜੋ  ਵੀ ਕੰਮ ਕਰਦੇ ਹਨ ਉਨ੍ਹਾਂ ਦੀ ਮਦਦ ਪ੍ਰਮਾਤਮਾ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਜਗਨਨਾਥ ਜੀ ਦੀਆਂ ਅੱਖਾਂ ਗੋਲ ਹਨ ਅਤੇ ਉਨ੍ਹਾਂ ਤੇ ਪਲਕਾਂ ਵੀ ਨਹੀਂ ਹਨ ਅਤੇ ਭਗਵਾਨ ਜਗਨਨਾਥ ਜੀ ਕਦੇ ਵੀ ਆਪਣੀਆਂ ਅੱਖਾਂ ਨਹੀਂ ਝਪਕਦੇ, ਇਸ ਦਾ ਕਾਰਨਇਹ ਹੈ ਕਿ ਭਗਵਾਨ ਜਗਨਨਾਥ ਜੀ ਨਹੀਂ ਚਾਹੁੰਦੇ ਕਿ ਕੋਈ ਵੀ ਸ਼ਰਧਾਲੂ ਉਨ੍ਹਾਂ ਦੇ ਆਸ਼ੀਰਵਾਦ ਤੋਂ ਵਾਂਝਾ ਰਹੇ। ਉਨ੍ਹਾਂ ਦੀਆਂ ਅੱਖਾਂ 360 ਡਿਗਰੀ ਦੇ ਵਾਂਗ ਗੋਲ ਘੁੰਮਦੀਆਂ ਹਨ। ਜਿਸ ਨਾਲ ਹਰ ਕੋਈ ਭਗਵਾਨ ਜਗਨਨਾਥ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦਾ ਹੈ।

LEAVE A REPLY

Please enter your comment!
Please enter your name here