ਯੁਜੀਸੀ ਨੈਟ ਦੀ ਪ੍ਰੀਖਿਆ ਵਿੱਚ ਹੋਏ ਪੇਪਰ ਲੀਕ ਮਾਮਲੇ ਨੂੰ ਲੈ ਕੇ ਯੂਥ ਕਾਂਗਰਸ ਨੇ ਫੂਕਿਆ ਕੌਮੀ ਸਿੱਖਿਆ ਮੰਤਰੀ ਦਾ ਪੁਤਲਾ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ  ਮੜੀਆ। ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਇਨਚਾਰਜ ਕ੍ਰਿਸ਼ਨਾ ਅਲਾਵਰੂਜੀ,ਕੌਮੀ ਪ੍ਰਧਾਨ ਯੂਥ ਕਾਂਗਰਸ ਨਿਵਾਸ ਬੀਵੀ,ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਅਜੇ ਚਿਕਾਰਾ ਅਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਤੇ ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਪ੍ਰਧਾਨ ਜਤਿਨ ਸ਼ਰਮਾ ਦੀ ਅਗਵਾਈ ਵਿੱਚ ਯੂਥ ਕਾਂਗਰਸ ਵੱਲੋਂ ਪਿਛਲੇ ਦਿਨੀਂ ਹੋਏ ਯੁਜੀਸੀ ਨੈਟ ਦੀ ਪ੍ਰੀਖਿਆ ਵਿੱਚ ਹੋਏ ਪੇਪਰ ਲੀਕ ਮਾਮਲੇ ਨੂੰ ਲੈਕੇ ਕੌਮੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਪੁਤਲਾ ਫੂਕਿਆ ਗਿਆ ਅਤੇ ਐਨਟੀਏ ਨੂੰ ਸੇਨ ਕਰਨ ਤੇ ਵੱਡੀ ਜਾਚ ਏਜੰਸੀ ਵੱਲੋਂ ਜਾਂਚ ਬੈਠਾ ਕੇ ਐਨਟੀਏ ਤੇ ਦੋਸ਼ੀਆ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਤੇ ਬਲਾਕ ਕਾਂਗਰਸ ਕਪੂਰਥਲਾ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ,ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਪਾਰਟੀ, ਕੁਲਦੀਪ ਸਿੰਘ, ਕੌਂਸਲਰ ਕਰਨ ਮਹਾਜਨ, ਯੂਥ ਕਾਂਗਰਸ ਦੇ ਸੂਬਾ ਸਾਬਕਾ ਸਕੱਤਰ ਨਰੈਣ ਵਸ਼ਿਸ਼ਟ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

Advertisements

ਇਸ ਮੌਕੇ ਪਰ ਜਤਿਨ ਸ਼ਰਮਾ ਅਤੇ ਦੀਪਕ ਸਲਵਾਨ ਪ੍ਰਧਾਨ ਬਲਾਕ ਕਾਂਗਰਸ ਸ਼ਹਿਰੀ ਕਪੂਰਥਲਾ ਨੇ ਦੱਸਿਆ ਕਿ ਤਕਰੀਬਨ 23 ਲੱਖ ਨੌਜਵਾਨਾਂ ਨੇ ਸਾਲਾ ਤਿਆਰੀ ਕਰਕੇ ਦੇਸ਼ ਦੇ ਸੱਭ ਤੋਂ ਵੱਡੇ ਰਿਸਰਚ ਐਂਟਰ ਇਗਜਾਮ ਨੈਟ ਦੀ ਪ੍ਰੀਖਿਆ ਦਿੱਤੀ ਸੀ,ਇਸ ਪ੍ਰੀਖਿਆ ਨੂੰ ਕਰਵਾਉਣ ਦੀ ਜਿਮੇਵਾਰੀ ਐਨਟੀਏ ਨੂੰ ਦਿੱਤੀ ਗਈ ਸੀ ਇਸ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਕੁੱਝ ਵੱਡੇ ਹਾਈਲੇਵਲ ਸਾਹਿਰ ਪੇਪਰ ਲੀਕ ਮਾਫੀਆ ਵੱਲੋਂ ਪ੍ਰੀਖਿਆ ਤੋਂ ਪਹਿਲਾ ਹੀ ਲੀਕ ਕਰਕੇ ਵੱਡੇ ਪੈਸੇ ਲੈ ਕੇ ਵੰਡਿਆ ਗਿਆ। ਜਿਸ ਦੀ ਤਾਰਾ ਵੱਡੇ ਮੰਤਰੀਆਂ ਤੋਂ ਲੈ ਕੇ ਵੱਡੇ ਅਧਿਕਾਰੀਆਂ ਨਾਲ ਜੁੜੇ ਹੋਣ ਦੀ ਅਸੰਕਾ ਜਤਾਈ ਜਾ ਰਹੀ ਹੈ। ਇਸ ਪੇਪਰ ਲੀਕ ਨਾਲ ਪ੍ਰੀਖਿਆ ਦੇ ਨਤੀਜੇ ਰੱਦ ਕਰਨੇ ਪਏ ਜਿਸ ਨਾਲ ਦੇਸ਼ ਦੇ ਭਵਿਖ ਨੌਜਵਾਨਾ ਨਾਲ ਵੱਡਾ ਵਿਸ਼ਵਾਸਘਾਤ ਹੋਈਆ ਉੱਥੇ ਉਹਨਾਂ ਤੇ ਸੁਪਨੀਆ ਨੂੰ ਵੀ ਬਿਬੇੜ ਕੇ ਰੱਖ ਦਿੱਤਾ ਹੈ।

ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਮੁਜਰਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਵੱਡੀ ਕਾਰਵਾਈ ਤੋਂ ਟੱਲ ਰਹੇ ਹਨ,ਉਹਨਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਦੇਸ਼ ਦੀ 60 ਪ੍ਰਤੀਸ਼ਤ ਜਨਸੰਖਿਆ ਨੌਜਵਾਨਾਂ ਦੀ ਹੈ ਤੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੋਈ ਪਹਿਲੀ ਵਾਰ ਨਹੀਂ ਹੋਈਆਂ। ਪਿਛਲੇ 2-4 ਸਾਲਾ ਵਿੱਚ ਦਰਜਨਾਂ ਪੇਪਰਲੀਕ ਮਾਮਲੇ ਸਾਹਮਣੇ ਆਏ ਹਨ। ਕਈ ਭਰਤੀਆਂ ਰੱਦ ਹੋਈਆਂ ਹਨ। ਜਿਸ ਤੋਂ ਸਾਫ ਪਤਾ ਲੱਗਦੇ ਹੈ ਕਿ ਸਰਕਾਰ ਇਸ ਮਸਲੇ ਨੂੰ ਲੈ ਕੇ ਨਾਂ ਕੋਈ ਠੋਸ ਰਣਨੀਤੀ ਤਿਆਰ ਕਰ ਸਕੀ ਹੈ ਤੇ ਨਾਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾ ਸਕੀ ਹੈ ਉਲਟਾ ਸਰਕਾਰ ਪੇਪਰ ਲੀਕ ਮਾਫੀਆ’ ਦਾ ਸਾਬ ਦਿੰਦੀ ਰਹੀ ਹੈ। ਜਿਸ ਨਾਲ ਸਰਕਾਰੀ ਮੰਤਰੀਆ ਦੀ ਭੂਮਿਕਾ ਵੀ ਸੰਵੇਦਨਸ਼ੀਲ ਜਾਪਦੀ ਹੈ।ਜਤਿਨ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਪੂਰੀ ਭਾਰਤੀ ਯੂਥ ਕਾਂਗਰਸ ਸੜਕਾਂ ਤੇ ਉਤਰੇਗੀ ਪੂਰੀ ਯੂਥ ਕਾਂਗਰਸ 27 ਜੂਨ ਨੂੰ ਸੰਸਦ ਦਾ ਘੋਰਾਵ ਕਰੇਗੀ ਤੇ ਨੌਜਵਾਨਾਂ ਨੂੰ ਇਨਸਾਫ ਦਵਾਉਣ ਲਈ ਉਹਨਾਂ ਦੇ ਹੱਕਾ ਲਈ ਆਖ਼ਰੀ ਦਮ ਤੱਕ ਲੱੜਦੀ ਰਹੇਗੀ। ਇਸ ਮੌਕੇ ਤੇ ਗੋਪੀ ਸਰਪੰਚ ਹਲਕਾ ਪ੍ਰਧਾਨ ਯੂਥ ਕਾਂਗਰਸ ,ਅਨਮੋਲ ਸ਼ਰਮਾ ਪ੍ਰਧਾਨ ਬਲਾਕ ਯੂਥ ਕਾਂਗਰਸ, ਕਨਵ ਪਾਸੀ ਵਾਈਸ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਸੋਸ਼ਲ ਮੀਡੀਆ, ਰਜਤ ਬਿਧੁ, ਗੋਲੁ, ਸੁਜਲ ਮਲਹੋਤਰਾ, ਸਚਿਨ, ਮਾਨਵ ਭੰਡਾਰੀ, ਅਕਾਸ਼ ਕਲਿਆਣ, ਹਰਮਨ, ਬੌਬੀ, ਸੋਨੂੰ, ਸੁੱਖਾ ਆਦਿ ਮਜੂਦ ਸਨ।

LEAVE A REPLY

Please enter your comment!
Please enter your name here