ਦਿਵਯ ਜਯੋਤੀ ਜਾਗ੍ਰਿਤ ਸੰਸਥਾਨ ਕਪੂਰਥਲਾ ਵਿਖੇ ਕਰਵਾਇਆ ਗਿਆ ਹਫਤਾਵਾਰੀ ਸਤਿਸੰਗ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪ੍ਰੇਰਨਾ ਸਦਕਾ ਦਿਵਯ ਜਯੋਤੀ ਜਾਗ੍ਰਿਤ ਸੰਸਥਾਨ, ਬ੍ਰਾਂਚ ਕਪੂਰਥਲਾ ਵਿਖੇ ਕਰਵਾਏ ਗਏ ਹਫਤਾਵਾਰੀ ਸਤਿਸੰਗ ਦੌਰਾਨ ਉਨ੍ਹਾਂ ਦੀ ਸਾਧਵੀ ਜੀ ਨੇ ਕਿਹਾ ਕਿ ਸਾਡਾ ਸਰੀਰ ਪੰਜ ਭੌਤਿਕ ਤੱਤਾਂ ਦਾ ਸੁਮੇਲ ਹੈ। ਮੌਤ ਸਿਰਫ਼ ਸਰੀਰ ਦਾ ਸੁਭਾਅ ਹੈ, ਮੌਤ ਹੀ ਸਰੀਰ ਨੂੰ ਪੰਜ ਭੌਤਿਕ ਤਤਾਂ ਨੂੰ ਅਲੱਗ ਕਰ ਸਕਦੀ ਹੈ। ਆਤਮਾ ਅਡੋਲ ਹੈ।

Advertisements

ਜੇਕਰ ਅਸੀਂ ਸਰੀਰ ਤੋਂ ਨਿਰਲੇਪ ਹੋ ਕੇ ਆਤਮਾ ਵਿੱਚ ਆਨੰਦ ਲੈਣਾ ਸਿੱਖ ਲਈਏ, ਆਤਮ-ਸੰਤੁਸ਼ਟ ਹੋ ਜਾਈਏ, ਤਾਂ ਮੌਤ ਦਾ ਸਾਡੇ ਉੱਤੇ ਕੋਈ ਅਸਰ ਨਹੀਂ ਪੈਂਦਾ। ਜੌ ਦੇਹ ਤੋਂ ਉੱਪਰ ਉੱਠ ਕੇ ਆਤਮ ਲੋਕ ਵਿੱਚ ਵਿਚਰਦਾ ਹੈ, ਉਸ ਲਈ ਕੀ ਮੌਤ ਹੈ ਅਤੇ ਕੀ ਜੀਵਨ ਹੈ।  ਮਹਾਂਪੁਰਖਾਂ ਨੇ ਇਸ ਅਵਸਥਾ ਨੂੰ ਜਿਉਂਦੇ ਜੀ ਮਰਨਾ ਕਿਹਾ।  ਇਸ ਦੇ ਲਈ ਤੁਹਾਨੂੰ ਅਜਿਹਾ ਯੋਗਾ ਕਮਾਉਣਾ ਹੋਵੇਗਾ ਜਿਸ ਰਾਹੀਂ ਤੁਸੀਂ ਜੀਉਂਦੇ ਜੀ ਮਰਨ ਦੀ ਕਲਾ ਸਿੱਖ ਸਕੋ। ਪਰ ਸਵਾਲ ਪੈਦਾ ਹੁੰਦਾ ਹੈ ਕਿ ਇਹ ਕਿਹੜਾ ਯੋਗ ਅਭਿਆਸ ਹੈ? ਇਹ ਹੈ ਬ੍ਰਹਮਗਿਆਨ ਅਧਿਆਤਮਿਕ ਗਿਆਨ ਦਾ ਅਭਿਆਸ। ਇਸ ਦੇ ਤਹਿਤ ਜੀਵ ਆਪਣੇ ਆਪ ਨੂੰ ਨੌਂ ਦਰਵਾਜ਼ਿਆਂ ਤੋਂ ਇਕੱਠਾ ਕਰ ਕੇ ਦਸਵੇਂ ਦਰਵਾਜ਼ੇ ਵਿੱਚ ਵਾਸ ਕਰਦਾ ਹੈ।  ਪਰ ਇਹ  ਕਿਰਿਆ ਆਪਣੇ ਆਪ ਨਹੀਂ ਵਾਪਰਦੀ, ਇਸਦੇ ਲਈ ਇੱਕ ਬ੍ਰਾਹਮਣਿਸ਼ਠ ਮਹਾਪੁਰਖ ਦੀ ਲੋੜ ਹੁੰਦੀ ਹੈ ਜੋ ਅੰਦਰੋਂ ਬ੍ਰਹਮਗਿਆਨ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ ਹੋਵੇ।  ਇਸ ਦੇ ਨਾਲ ਹੀ ਸਾਧਵੀ ਨਿਧੀ ਭਾਰਤੀ ਜੀ ਨੇ ਖ਼ੂਬਸੂਰਤ ਭਜਨ ਗਾਏ।

LEAVE A REPLY

Please enter your comment!
Please enter your name here