ਕੈਨੇਡਾ ਵਿੱਚ ਰਹਿੰਦੇ ਵਿਅਕਤੀ ਨੇ ਪੰਜਾਬ ਤੋਂ ਮੰਗਵਾਈਆਂ ਸਨ ਪਿੰਨੀਆਂ, ਚੈਕਿੰਗ ਦੌਰਾਨ ਨਿਕਲੀ ਅਫੀਮ

ਸਾਹਨੇਵਾਲ/ਕੁਹਾੜਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਸਾਹਨੇਵਾਲ/ਕੁਹਾੜਾ ਦੇ ਕੈਨੇਡਾ ਵਿੱਚ ਰਹਿੰਦੇ ਇੱਕ ਵਿਅਕਤੀ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ ਪੰਜਾਬ ਤੋਂ ਮਠਿਆਈ ਦੀ ਆੜ ਵਿੱਚ ਅਫੀਮ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਜਿਸ ਕੋਰੀਅਰ ਕੰਪਨੀ ਰਾਹੀ ਪੈਕੇਟ ਦੇ ਰੂਪ ਵਿੱਚ ਅਫੀਮ ਭੇਜਣ ਦੀ ਕੋਸ਼ਿਸ਼ ਕੀਤੀ, ਉਸ ਕੰਪਨੀ ਦੀ ਸਕੈਨ ਮਸ਼ੀਨ ਨੇ ਮਠਿਆਈ ਵਿੱਚ ਭਰੀ ਹੋਈ ਅਫੀਮ ਨੂੰ ਫੜ੍ਹ ਲਿਆ ਸੀ।

Advertisements

ਦੱਸਿਆ ਜਾ ਰਿਹਾ ਹੈ ਕਿ ਜਸਵੀਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਗਿੱਲਾਂ ਲੁਧਿਆਣਾ ਨੇ ਯੁਵਰਾਜ ਸਿੰਘ, ਈਡਨਬਰੁੱਕ ਹਿੱਲ ਡਰਾਈਵ, ਬ੍ਰੈਪਟਨ, ਕੈਨੇਡਾ ਲਈ ਬੁੱਕ ਕੀਤੀ ਗਈ ਸੀ ਅਤੇ ਜਦੋ ਉਹਨਾਂ ਦੀ ਐਕਸਰੇ ਮਸ਼ੀਨ ਵੱਲੋ ਉਕਤ ਪੈਕੇਟ ਚੈੱਕ ਕੀਤਾ ਗਿਆ ਤਾਂ ਉਸ ਵਿੱਚੋ ਦੋ ਟੀ-ਸ਼ਰਟਾਂ, ਦੋ ਜੈਕਟਾਂ ਅਤੇ ਇੱਕ ਪਿੰਨੀਆਂ ਦਾ ਡੱਬਾ ਸੀ। ਜਦੋ ਉਸਨੂੰ ਸਕੈਨ ਕੀਤਾ ਤਾਂ ਪਿੰਨੀਆਂ ਵਿੱਚ ਨਸ਼ਾ ਹੋਣ ਦਾ ਸ਼ੱਕ ਪਾਇਆ ਗਿਆ।

ਮੌਕੇ ਤੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਦੋ ਪੁਲਿਸ ਨੇ ਜਾਂਚ ਕੀਤੀ ਤਾਂ ਪਿੰਨੀਆਂ ਵਿੱਚ ਛੁਪਾਈ 208 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here