ਫੂਡ ਬਿਜ਼ਨੈਸ ਅਪਰੇਟਰ ਰਜਿਸਟ੍ਰੇਸ਼ਨ/ਲਾਇਸੈਂਸ ਲਈ, ਫੂਡ ਸੇਫਟੀ ਵਿੰਗ ਦਫਤਰ ਸਿਵਲ ਸਰਜਨ ਨਾਲ ਹੀ ਕਰਨ ਸੰਪਰਕ: ਡਾ. ਸੁਦੇਸ਼ ਰਾਜਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸ਼ੁੱਧ ਖਾਦ ਪਦਾਰਥ ਮੁਹੱਈਆ ਕਰਵਾਉਣ ਸੰਬੰਧੀ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਇੰਡੀਆ ਤਹਿਤ ਖਾਧ ਪਦਾਰਥਾਂ ਦਾ ਵਿਉਪਾਰ ਕਰਨ ਵਾਲੇ ਸਮੂਹ ਦੁਕਾਨਦਾਰਾਂ, ਹੋਟਲ, ਢਾਬੇ, ਦੋਧੀਆਂ,  ਰੇਹੜੀ ਵਾਲਿਆਂ ਆਦਿ ਦੀ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਲੈਣਾ ਜਰੂਰੀ ਹੈ ਅਤੇ ਜੇਕਰ ਕਿਸੇ ਫੂਡ ਬਿਜ਼ਨੈਸ ਅਪਰੇਟਰ ਵਲੋਂ ਅੱਜੇ ਤੱਕ ਰਜਿਸਟ੍ਰੇਸ਼ਨ ਜਾ ਲਾਇਸੈਂਸ ਨਹੀਂ ਲਿਆ ਗਿਆ ਤਾਂ ਉਨ੍ਹਾਂ ਨੂੰ ਫੂਡ ਸੇਫਟੀ ਵਿੰਗ ਦਫਤਰ ਸਿਵਲ ਸਰਜਨ ਨਾਲ ਸੰਪਰਕ ਕਰਨਾ ਚਾਹੀਦਾ ਹੈ।

Advertisements

ਜਿਲ੍ਹਾ ਡੈਜ਼ੀਗਨੇਟਿਡ ਅਫਸਰ ਫੂਡ ਸੇਫਟੀ-ਕਮ ਜ਼ਿਲ੍ਹਾ ਸਿਹਤ ਅਫ਼ਸਰ  ਡਾ. ਸੁਦੇਸ਼ ਰਾਜਨ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਫੂਡ ਬਿਜ਼ਨੈਸ ਅਪਰੇਟਰ ਜਿਨ੍ਹਾਂ ਨੇ ਲਾਇਸੈਂਸ ਨਹੀਂ ਲਿਆ ਨੂੰ ਜੁਰਮਾਨਾ ਕਰਨ ਜਾਂ ਕਾਨੂੰਨੀ ਕਾਰਵਾਈ ਦਾ ਡਰਾਵਾ ਦੇ ਕੇ ਪੈਸੇ ਇੱਕਠੇ ਕੀਤੇ ਜਾ ਰਹੇ ਹਨ ਜੋ ਗੈਰ ਕਾਨੂੰਨੀ ਹੈ । ਉਨ੍ਹਾਂ ਦੱਸਿਆ ਕਿ ਵਿਭਾਗ ਦਾ ਕੋਈ ਵੀ ਕਰਮਚਾਰੀ/ਅਧਿਕਾਰੀ ਫੂਡ ਸੇਫਟੀ ਲਾਇਸੈਂਸ ਦੇ ਨਾਮ ਤੇ ਦੁਕਾਨਦਾਰਾਂ ਪਾਸੋਂ ਪੈਸੇ ਨਹੀਂ ਮੰਗਦਾ। ਜੇਕਰ ਕਿਸੇ ਦੁਕਾਨਦਾਰ ਨੂੰ ਕੋਈ ਵਿਅਕਤੀ ਇਸ ਵਿਸ਼ੇ ਨਾਲ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਤੁਰੰਤ ਦਫਤਰ ਸਿਵਲ ਸਰਜਨ ਦੇ ਫੂਡ ਸੇਫਟੀ ਵਿੰਗ ਨਾਲ ਸੰਪਰਕ ਕਰਨ, ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੀ ਪਹਿਚਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ।

ਉਨ੍ਹਾਂ ਦੱਸਿਆ ਕਿ ਜਿਹੜੇ ਦੁਕਾਨਦਾਰਾਂ ਦਾ ਸਲਾਨਾ ਟਰਨਓਵਰ 12 ਲੱਖ ਤੋਂ ਘੱਟ ਹੈ ਉਨ੍ਹਾਂ ਲਈ ਰਜਿਸਟ੍ਰੇਸ਼ਨ ਕਰਾਉਣੀ ਜਦਕਿ 12 ਲੱਖ ਤੋਂ ਉਪਰ ਦੇ ਟਰਨਓਵਰ  ਵਾਲੇ ਫੂਡ ਅਪਰੇਟਰਾਂ ਲਈ ਲਾਇਸੈਂਸ ਲੈਣਾ ਜਰੂਰੀ ਹੈ। ਰਜਿਸਟ੍ਰੇਸ਼ਨ ਦੀ ਫੀਸ 100 ਰੁਪਏ ਸਾਲਾਨਾ ਅਤੇ ਲਾਇਸੈਂਸ ਦੀ ਫੀਸ 2000 ਰੁਪਏ ਸਾਲਾਨਾ ਹੈ। ਉਨ੍ਹਾਂ ਸਮੂਹ ਫੂਡ ਬਿਜ਼ਨੈਸ ਅਪਰੇਟਰਾਂ ਨੂੰ FSSAI ਐਕਟ ਦੀ ਪਾਲਣਾ ਕਰਨ ਅਤੇ ਲੋਕਾਂ ਨੂੰ ਸ਼ੁੱਧ ਸਾਫ ਸੁਥਰੇ ਖਾਧ ਪਦਾਰਥ ਦੇਣ ਦੀ ਹਦਾਇਤ ਕੀਤੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ।

LEAVE A REPLY

Please enter your comment!
Please enter your name here