ਐਨ.ਐਫ.ਕਿਊ.ਐਫ. ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵੱਲੋ ਕਾਂਗਰਸ ਸਰਕਾਰ ਦੇ ਝੂਠੇ ਵਾਧਿਆਂ ਦਾ ਘੜਾ ਭੰਨਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੀਤੇ 13 ਦਿਨਾ ਤੋ ਜੂਨ ਮਹੀਨੇ ਦੀ ਅਸਹਿ ਗਰਮੀ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਪੱਕੇ ਮੋਰਚੇ ਤੇ ਬੈਠੇ ਪਿਛਲੇ 7 ਸਾਲ਼ਾ ਤੋ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਰਹੇ ਐਨ.ਐਫ.ਕਿਊ.ਐਫ.ਵੋਕੇਸ਼ਨਲ ਅਧਿਆਪਕਾ ਨੇ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਕੀਤੇ ਜਾ ਰਹੇ ਝੂਠੇ ਲਾਰਿਆਂ ਤੋ ਤੰਗ ਆ ਕੇ ਬੀਤੇ ਦਿਨ ਗੁਰੂਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਚੌਕ ਵਿਚ ਸਰਕਾਰ ਦੇ ਝੂਠੇ ਲਾਰਿਆਂ ਦਾ ਘੜਾ ਭੰਨਿਆ, ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਸੱਤ ਸਾਲਾਂ ਤੋਂ ਐਨ.ਐਫ.ਕਿਊ.ਐਫ. ਵੋਕੇਸ਼ਨਲ ਅਧਿਆਪਕਾਂ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰ ਰਹੀ ਹੈ, ਸਰਕਾਰ ਨੇ ਪੱਕੇ ਰੋਜ਼ਗਾਰ ਦਾ ਵਾਧਾ ਕੀਤਾ ਸੀ ਪਰ ਅਫਸੋਸ ਇਹਨਾ ਅਧਿਆਪਕਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਲੇਬਲ ਅਧੀਨ ਭਰਤੀ ਕੀਤਾ,ਓਹਨਾ ਦੱਸਿਆ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਖਜਾਨਾ ਖ਼ਾਲੀ ਹੋਣ ਦਾ ਢੰਡੋਰਾ ਪਿੱਟ ਰਹੀ ਹੈ ਪਰ ਇਹਨਾ ਕੰਪਨੀਆਂ ਨੂੰ ਸਾਲਾਨਾ 5 ਕਰੋੜ 96 ਲੱਖ 13 ਹਜਾਰ 800 ਰੁਪੈ ਦਿੱਤਾ ਹੈ ਰਿਹਾ ਹੈ।

Advertisements

ਇਸ ਮੌਕੇ ਐਸ.ਸੀ/ਬੀ.ਸੀ. ਯੂਨੀਅਨ ਪੰਜਾਬ ਇਕਾਈ ਪਟਿਆਲਾ ਵੱਲੋ ਐਨ.ਐਫ.ਕਿਊ.ਐਫ. ਅਧਿਆਪਕ ਯੂਨੀਅਨ ਦੀ ਭਾਰੀ ਇਕੱਠ ਸਿਹਤ ਹਿਮਾਇਤ ਕੀਤੀ ਅਤੇ ਭਵਿੱਖ ਵਿਚ ਪੂਰਨ ਸਾਥ ਦਾ ਭਰੋਸਾ ਦਿੱਤਾ। ਸੂਬਾ ਮੀਤ ਪ੍ਰਧਾਨ ਸਵਰਨਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਸਰਕਾਰ ਨੇ ਕਈ ਵਾਰ ਇਹਨਾ ਅਧਿਆਪਕਾਂ ਨੂੰ ਲਿਖਤੀ ਮੀਟਿੰਗਾਂ ਦਿੱਤੀਆ ਪਰ ਹਰ ਵਾਰ ਮੀਟਿੰਗਾਂ ਅੱਗੇ ਪਾਈਆ ਗਈਆ ਜਾ ਕੀਤੀਆ ਹੀ ਨਹੀਂ ਗਈਆਂ। ਇਸ ਵਾਰ ਪੰਜਾਬ ਸਰਕਾਰ ਨੇ 22 ਜੂਨ ਦੀ ਮੀਟਿੰਗ ਤਹਿ ਕੀਤੀ ਹੈ। ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਇਸ ਮੀਟਿੰਗ ਵਿਚ ਓਹਨਾ ਦੀਆ ਮੰਗਾ ਨਾ ਮੰਨੀਆ ਤਾਂ ਉਹ 23 ਜੂਨ ਨੂੰ ਭਾਰੀ ਇਕੱਠ ਕਰਕੇ ਮੋਤੀ ਮਹਿਲ ਘੇਰਨਗੇ। ਇਸ ਮੌਕੇ ਯੂਨੀਅਨ ਸੂਬਾ ਵਿੱਤ ਸਕੱਤਰ ਅਮਨਦੀਪ ਸਿੰਘ ਭੱਟੀ, ਲਵਪ੍ਰੀਤ ਸਿੰਘ ਤਰਨਤਾਰਨ, ਮਨਜਿੰਦਰ ਸਿੰਘ, ਲਾਡੀ ਸੰਗਰੂਰ ਅਤੇ ਹੋਰ ਆਗੂ ਮਜੂਦ ਸਨ।

LEAVE A REPLY

Please enter your comment!
Please enter your name here