ਪਠਾਨਕੋਟ: ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਮਨਾਇਆ ਵਿਸ਼ਵ ਜਲ ਦਿਵਸ

ਪਠਾਨਕੋਟ,(ਦ ਸਟੈਲਰ ਨਿਊਜ਼)। ਅਨੁਜ ਸਰਮਾ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪਠਾਨਕੋਟ ਦੀ ਯੋਗ ਅਗਰਵਾਈ ਵਿੱਚ ਅਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸਾ ਨਿਰਦੇਸ਼ਾ ਅਨੁਸਾਰ ਅੱਜ ਜਿਲ੍ਹਾ ਪਠਾਨਕੋਟ ਦੇ ਬਲਾਕ ਘਰੋਟਾ ਅਧੀਨ ਆਉਂਦੇ ਪਿੰਡ ਮਾੜੀ ਵਿਖੇ ਵਿਸਵ ਜਲ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੋਰਾਨ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਦੇ ਲਈ ਜਾਗਰੁਕ ਵੀ ਕੀਤਾ ਗਿਆ।

Advertisements

ਇਸ ਇੱਕ ਦਿਨ ਦੇ ਪ੍ਰੋਗਰਾਮ ਦੋਰਾਨ ਸੰਬੋਧਤ ਕਰਦਿਆਂ ਸ੍ਰੀਮਤੀ ਨੀਲਮ ਚੋਧਰੀ ਡੀ.ਐਲ.ਸੀ.(ਡਿਵੀਜਨ ਲੈਵਲ ਕੋਆਰਡੀਨੇਟਰ) ਨੇ ਲੋਕਾਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਪਾਣੀ ਇੱਕ ਅਨਮੁੱਲੀ ਦਾਤ ਹੈ ਅਤੇ ਇਸ ਤੋਂ ਬਿਨ੍ਹਾਂ ਮਨੁੱਖੀ ਜੀਵਨ ਦਾ ਹੋਣਾ ਅਸੰਭਵ ਹੈ। ਇਸ ਲਈ ਸਾਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਪਾਣੀ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਬਹੁਤ ਘੱਟ ਪਾਣੀ ਹੈ ਜੋ ਪੀਣ ਯੋਗ ਹੈ ਅਤੇ ਸਾਡਾ ਕੁਦਰਤ ਦੇ ਪ੍ਰਤੀ ਇਹ ਫਰਜ ਬਣਦਾ ਹੈ ਕਿ ਅਸੀਂ ਪਾਣੀ ਦੀ ਬੱਚਤ ਕਰੀਏ ਅਤੇ ਪਾਣੀ ਨੂੰ ਗੰਦਲਾ ਹੋਣ ਤੋਂ ਬਚਾਈਏ। ਉਨ੍ਹਾਂ ਕਿਹਾ ਕਿ ਅਗਰ ਅਸੀਂ ਅੱਜ ਪਾਣੀ ਦੀ ਸੰਭਾਲ ਕਰਦੇ ਹਾਂ ਤਾਂ ਇਹ ਆਉਂਣ ਵਾਲੀ ਪੀੜੀ ਲਈ ਇੱਕ ਬਹੁਤ ਵੱਡਾ ਤੋਹਫਾ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਾਰਿਆਂ ਪ੍ਰਣ ਕੀਤਾ ਹੈ ਕਿ ਹੋਰ ਵੀ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਲਈ ਜਾਗਰੁਕ ਕੀਤਾ ਜਾਵੇਗਾ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮੱਖਣ ਸਿੰਘ, ਸੰਤੋਸ ਕੁਮਾਰੀ, ਲਖਵੀਰ ਕੌਰ, ਸਲਵਿੰਦਰ ਕੌਰ, ਦਰਸ਼ਨ ਸਿੰਘ, ਰਚਨਾ, ਸਹਿੰਦ ਕੁਮਾਰੀ, ਸੰਦੀਪ ਸਿੰਘ, ਅਸੋਕ ਕੁਮਾਰ, ਗੋਪਾਲ ਸਰਮਾ ਅਤੇ ਬੀ.ਆਰ.ਸੀ. ਭੁਪਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here